ਵਾਸ਼ਿੰਗਟਨ—ਕਾਪਰ ਸਰੀਰ 'ਚ ਮੇਟਾਬੋਲੀਜ਼ਮ ਦੀ ਕਿਰਿਆ ਲਈ ਜ਼ਰੂਰੀ ਹੁੰਦਾ ਹੈ, ਜੋ ਕੋਸ਼ਿਕਾਵਾਂ 'ਚ ਫੈਟ ਨੂੰ ਕੱਢ ਕੇ ਖੂਨ ਧਮਨੀਆਂ 'ਚ ਲੈ ਜਾਂਦੀਆਂ ਹਨ, ਜਿਸ ਨਾਲ ਊਰਜਾ ਦਾ ਨਿਰਮਾਣ ਹੁੰਦਾ ਹੈ। ਇਸਦਾ ਖੁਲਾਸਾ ਇਕ ਨਵੇਂ ਅਧਿਐਨ ਨਾਲ ਹੋਇਆ ਹੈ ਜਿਸ ਨੂੰ ਬਰਕਲੇ ਸਥਿਤ ਯੂਨੀਵਰਸਿਟੀ ਆਫ ਕੈਲਫੋਰਨੀਆ ਦੇ ਖੋਜਰਥੀਆਂ ਦੇ ਇਕ ਗਰੁੱਪ ਨੇ ਕੀਤਾ ਹੈ। ਯੂਨੀਵਰਸਿਟੀ ਆਫ ਕੈਲਫੋਰਨੀਆ ਦੇ ਕੈਮਿਸਟਰੀ ਐਂਡ ਮੋਲੀਕਿਊਲਰ ਐਂਡ ਸੇਲ ਬਾਇਓਲੋਜੀ ਵਿਭਾਗ 'ਚ ਪ੍ਰੋਫੈਸਰ ਕ੍ਰਿਸਟੋਫਰ ਚੈਂਗ ਮੁਤਾਬਕ ਹੋਰ ਅਧਿਐਨ ਜਿਥੇ ਮੇਟਾਬੋਲੀਜ਼ਮ 'ਚ ਫੈਟ ਦੇ ਘੱਟਦੇ-ਵੱਧਦੇ ਪੱਧਰ, ਦੋਵਾਂ ਲਈ ਕਾਪਰ ਦੀ ਜ਼ਿੰਮੇਦਾਰੀ ਨੂੰ ਦਰਸਾਉਂਦੇ ਹਨ, ਉਧਰ ਸਾਡੇ ਅਧਿਐਨ 'ਚ ਇਹ ਸਪੱਸ਼ਟ ਰੂਪ ਨਾਲ ਦਿਖਾਇਆ ਗਿਆ ਹੈ ਕਿ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਾਨੂੰ ਜ਼ਿਆਦਾ ਕੁਸ਼ਲਤਾ ਦੇ ਨਾਲ ਫੈਟ ਨੂੰ ਘਟਾਉਣ ਦਾ ਤਰੀਕਾ ਪਤਾ ਲੱਗ ਜਾਂਦਾ ਹੈ ਤਾਂ ਇਸ ਨਾਲ ਮੋਟਾਪਾ ਅਤੇ ਸ਼ੂਗਰ ਵਰਗੀਆਂ ਸਮੱਸਿਆ ਤੋਂ ਨਿਪਟਣ ਦੀ ਰਾਹ 'ਚ ਇਕ ਵੱਡੀ ਕਾਮਯਾਬੀ ਮਿਲ ਸਕਦੀ ਹੈ।
ਸੰਗੀਤ ਸੁਣਨ ਵਾਲੇ ਬੱਚੇ ਹੁੰਦੇ ਹਨ ਜ਼ਿਆਦਾ ਸਮਝਦਾਰ
NEXT STORY